The Punjabi Cultural Council (PCC) and the World Gatka Federation (WGF) have extended warm congratulations to Tanmanjeet Singh Dhesi and Preet Kaur Gill on their resounding re-elections in the recent UK general elections. The Labour Party's landslide victory on Friday has secured significant representation in the UK House of Commons.

In a statement, Harjeet Singh Grewal, Chairman of the Punjabi Cultural Council and a state award winner, has expressed immense pride in the historic achievement of the Sikh community in these elections. He informed that a record ten Sikh members have been elected to the parliament, including five women and five men, all representing the Labour Party. Notably, Tanmanjeet Singh Dhesi from the Slough constituency and Preet Kaur Gill from Birmingham Edgbaston have been re-elected for the second consecutive time, continuing their dedicated advocacy for Sikhs and broader community issues within the UK parliament. Additionally, eight newly-elected Sikh MPs are entering parliament for the first time, marking a significant milestone for our community.

Meanwhile, Baljit Singh, General Secretary of the World Gatka Federation, has conveyed heartfelt thanks to the British voters and supporters for placing their trust in Sikh leaders who champion change, unity, and progress in Britain.

In this message the PCC and WGF have commended the dedication and hard work of all the newly-elected MPs and anticipated their continued efforts in representing and advocating for the Sikh community and broader societal issues. They wished them great success in their ongoing service to the people of the UK and the Punjabi community.

 

ਪੰਜਾਬੀ ਸੱਭਿਆਚਾਰਕ ਕੌਂਸਲ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਤਨਮਨਜੀਤ ਢੇਸੀ ਤੇ ਪ੍ਰੀਤ ਗਿੱਲ ਨੂੰ ਯੂ.ਕੇ. ਦੀ ਸੰਸਦੀ ਚੋਣ ਜਿੱਤਣ ’ਤੇ ਦਿੱਤੀ ਵਧਾਈ

 

ਚੰਡੀਗੜ੍ਹ, 5 ਜੁਲਾਈ, 2024 ( )  

ਪੰਜਾਬੀ ਸਭਿਆਚਾਰਕ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਵੱਲੋਂ ਯੂਕੇ ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜੀ ਵਾਰ ਮੁੜ ਜੇਤੂ ਹੋਣ ’ਤੇ ਨਿੱਘੀ ਵਧਾਈ ਦਿੱਤੀ ਹੈ। ਸ਼ੁੱਕਰਵਾਰ ਨੂੰ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਵੱਲੋਂ ਦਰਜ ਕੀਤੀ ਹੂੰਝਾਫੇਰੂ ਜਿੱਤ ਨਾਲ ਯੂਕੇ ਦੇ ਹਾਊਸ ਆਫ ਕਾਮਨਜ਼ ਵਿੱਚ ਮਹੱਤਵਪੂਰਨ ਨਮੁਾਇੰਦਗੀ ਹਾਸਲ ਕੀਤੀ ਹੈ।

ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਅਤੇ ਸਟੇਟ ਐਵਾਰਡ ਜੇਤੂ ਹਰਜੀਤ ਸਿੰਘ ਗਰੇਵਾਲ ਨੇ ਆਪਣੇ ਵਧਾਈ ਸੰਦੇਸ਼ ਇਨ੍ਹਾਂ ਚੋਣਾਂ ਵਿੱਚ ਸਿੱਖ ਕੌਮ ਦੇ ਨੇਤਾਵਾਂ ਦੀ ਵਕਾਰੀ ਜਿੱਤ ਨਾਲ ਰਚੇ ਇਤਿਹਾਸ ’ਤੇ ਮਾਣ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਪਾਰਲੀਮੈਂਟ ਲਈ ਪਹਿਲੀ ਵਾਰ ਦਸ ਸਿੱਖ ਮੈਂਬਰ ਚੁਣੇ ਜਾਣਾ ਇੱਕ ਮਿਸਾਲੀ ਗੱਲ ਹੈ ਤੇ ਲੇਬਰ ਪਾਰਟੀ ਦੀ ਨੁਮਾਇੰਦਗੀ ਕਰਦੇ ਇਨ੍ਹਾਂ ਦਸ ਸੰਸਦ ਮੈਂਬਰਾਂ ਚੋਂ ਪੰਜ ਔਰਤਾਂ ਹਨ। ਜ਼ਿਕਰਯੋਗ ਹੈ ਕਿ ਸਲੋਹ ਸੰਸਦੀ ਹਲਕੇ ਤੋਂ ਤਨਮਨਜੀਤ ਸਿੰਘ ਢੇਸੀ ਅਤੇ ਬਰਮਿੰਘਮ ਐਜਬੈਸਟਨ ਹਲਕੇ ਤੋਂ ਪ੍ਰੀਤ ਕੌਰ ਗਿੱਲ ਲਗਾਤਾਰ ਦੁੱਜੀ ਵਾਰ ਚੁਣੇ ਗਏ ਹਨ, ਜੋ ਪਹਿਲਾਂ ਵੀ ਯੂ.ਕੇ. ਦੀ ਪਾਰਲੀਮੈਂਟ ਵਿੱਚ ਸਿੱਖਾਂ ਅਤੇ ਹੋਰ ਸਮਾਜਿਕ ਮਸਲੇ ਉਠਾਉਣ ਲਈ ਖੁੱਲ ਕੇ ਨਿੱਤਰਦੇ ਰਹੇ ਹਨ। ਗਰੇਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ, ਅੱਠ ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰ ਪਹਿਲੀ ਵਾਰ ਹਾਊਸ ਆਫ ਕਾਮਨਜ਼ ਵਿੱਚ ਦਾਖਲ ਹੋ ਰਹੇ ਹਨ, ਜੋ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਮੀਲ ਪੱਥਰ ਹੈ।

ਇਸ ਦੌਰਾਨ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਨੇ ਬਰਤਾਨੀਆ ਦੇ ਵੋਟਰਾਂ ਅਤੇ ਸਮਰਥਕਾਂ ਦਾ ਬਰਤਾਨੀਆ ਵਿੱਚ ਤਬਦੀਲੀ, ਏਕਤਾ ਅਤੇ ਤਰੱਕੀ ਦੇ ਮੁਹਤਬਾਰ ਇਨ੍ਹਾਂ ਸਿੱਖ ਆਗੂਆਂ ’ਤੇ ਭਰੋਸਾ ਰੱਖਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਵਧਾਈ ਸੰਦੇਸ਼ ਵਿੱਚ ਪੰਜਾਬੀ ਸਭਿਆਚਾਰਕ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਲੋਕ ਸੇਵਾ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਸਿੱਖ ਭਾਈਚਾਰੇ ਦੇ ਨਾਲ-ਨਾਲ ਹੋਰ ਸਮਾਜਿਕ ਮੁੱਦਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਉਨ੍ਹਾਂ ਸੰਸਦ ਮੈਂਬਰਾਂ ਵੱਲੋਂ ਨਿਰੰਤਰ ਯਤਨ ਜਾਰੀ ਰੱਖਣ ਦੀ ਆਸ ਪ੍ਰਗਟਾਈ ਹੈ।

ਉਨ੍ਹਾਂ ਨੇ ਨਵੇਂ ਚੁਣੇ ਸੰਸਦ ਮੈਂਬਰਾਂ ਲਈ ਯੂ.ਕੇ ਦੇ ਆਮ ਲੋਕਾਂ ਅਤੇ ਪੰਜਾਬੀ ਭਾਈਚਾਰੇ ਦੇ ਸਰੋਕਾਰਾਂ ਹਿੱਤ ਨਿਰੰਤਰ ਸੇਵਾ ਅਤੇ ਸਫਲਤਾ ਦੀ ਕਾਮਨਾ ਕੀਤੀ।

 

Add a Comment